Abstract
Indian Journal of Modern Research and Reviews, 2026; 4(6): 323-327
ਪਰਵਾਸੀ ਪੰਜਾਬੀ ਕਹਾਣੀ ਵਿਚ ਔਰਤ ਦੀ ਸਿਧਾਂਤਕਾਰੀ: ਹਰਜੀਤ ਅਟਵਾਲ ਦੇ ਕਹਾਣੀ-ਸੰਗ੍ਰਹਿ ‘ਸੱਪਾਂ ਦਾ ਘਰ ਬਰਤਾਨੀਆਂ’ ਦੇ ਪ੍ਰਸੰਗ ਵਿਚ
Author Name: ਡਾ. ਹਰਵਿੰਦਰ ਕੌਰ
Abstract
<p>ਪ੍ਰਸਤੁਤ ਖੋਜ-ਪੱਤਰ ਪਰਵਾਸੀ ਪੰਜਾਬੀ ਕਹਾਣੀ ਵਿਚ ਉਸਾਰੇ ਜਾਂਦੇ ਨਾਰੀ-ਬਿੰਬ ਅਤੇ ਉਸ ਪਿੱਛੇ ਕਾਰਜਸ਼ੀਲ ਸਿਧਾਂਤਕਾਰੀ ਦਾ ਵਿਸ਼ਲੇਸ਼ਣ ਹਰਜੀਤ ਅਟਵਾਲ ਦੇ ਕਹਾਣੀ-ਸੰਗ੍ਰਹਿ ‘ਸੱਪਾਂ ਦਾ ਭਰ ਬਰਤਾਨੀਆਂ’ ਦੇ ਪ੍ਰਸੰਗ ਵਿਚ ਕਰਦਾ ਹੈ। ਪਰਵਾਸੀ ਪੰਜਾਬੀ ਔਰਤ ਭਾਰਤੀ/ਪੰਜਾਬੀ ਕਦਰਾਂ-ਕੀਮਤਾਂ ਲੈ ਕੇ ਪੱਛਮੀ ਧਰਤੀ ਉੱਤੇ ਜਾਂਦੀ ਹੈ, ਜਿੱਥੇ ਉਸ ਨੂੰ ਇੱਕ ਪਾਸੇ ਸੁਤੰਤਰ ਜੀਵਨ ਦੀ ਸਪੇਸ ਮਿਲਦੀ ਹੈ ਅਤੇ ਦੂਜੇ ਪਾਸੇ ਪਿੱਤਰਸੱਤਾ, ਵਿਆਹ-ਸੰਸਥਾ, ਪਰਿਵਾਰ ਅਤੇ ਸਭਿਆਚਾਰਕ ਬੰਧਨਾਂ ਦਾ ਸੰਤਾਪ ਵੀ ਭੋਗਣਾ ਪੈਂਦਾ ਹੈ। ‘ਸੱਪਾਂ ਦਾ ਭਰ ਬਰਤਾਨੀਆਂ’, ‘ਉਡੀਕ ਵਿਚ ਤੈਰਦਾ ਦਰਦ’, ‘ਤੋਤੇ’ ਅਤੇ ‘ਇੱਕ ਔਰਤ ਇੱਕ ਮਰਦ’ ਜਿਹੀਆਂ ਕਹਾਣੀਆਂ ਦੇ ਹਵਾਲੇ ਨਾਲ ਇਹ ਅਧਿਐਨ ਦਰਸਾਉਂਦਾ ਹੈ ਕਿ ਪੱਛਮ ਦੇ ਖੁੱਲ੍ਹੇ ਮਾਹੌਲ ਵਿਚ ਵੀ ਪੰਜਾਬੀ ਮਰਦ ਦੀ ਪੂਰਬੀ ਪਿੱਤਰਕੀ ਸੋਚ, ਨਸਲੀ ਵਿਤਕਰਾ ਅਤੇ ਸਮਾਜਿਕ ਸੰਸਥਾਵਾਂ ਕਿਵੇਂ ਔਰਤ ਦੀ ਹੋਂਦ ਨੂੰ ਘੜ੍ਹਦੀਆਂ ਤੇ ਸੀਮਤ ਕਰਦੀਆਂ ਹਨ। ਖੋਜ-ਪੱਤਰ ਇਸ ਟੁੱਟਣ-ਉੱਸਰਨ ਦੀ ਪ੍ਰਕਿਰਿਆ ਰਾਹੀਂ ਸਿਰਜੇ ਜਾਂਦੇ ਬਦਲਵੇਂ ਨਾਰੀ-ਬਿੰਬ ਨੂੰ ਉਜਾਗਰ ਕਰਦਾ ਹੈ।</p>
Keywords
ਪਰਵਾਸੀ ਪੰਜਾਬੀ ਕਹਾਣੀ, ਨਾਰੀ-ਬਿੰਬ, ਸਿਧਾਂਤਕਾਰੀ, ਪਿੱਤਰਸੱਤਾ, ਸਭਿਆਚਾਰਕ ਤਣਾਉ, ਨਸਲੀ ਵਿਤਕਰਾ, ਵਿਆਹ-ਸੰਸਥਾ, ਪੱਛਮੀ ਸਭਿਆਚਾਰ, ਹਰਜੀਤ ਅਟਵਾਲ।
